ਰੂਹ ਵਸਦੀ ਪੰਜਾਬ......ਨਜ਼ਮ/ਕਵਿਤਾ

ਸਤ ਸਮੁੰਦਰ ਪਾਰ ਰਹਿੰਦਿਆਂ, ਯਾਦ ਬਹੁਤ ਆਵੇ ਪੰਜਾਬ
ਮਾਖਿਓਂ ਮਿੱਠੀ ਬੋਲੀ ਜਿਸਦੀ, ਵੱਜਦੀ ਜਿਵੇਂ ਰਬਾਬ

ਯਾਰ ਬੇਲੀਂ ਵੀ ਚੇਤੇ ਆਉਂਦੇ, ਮਾਝ੍ਹਾ ਅਤੇ ਦੁਆਬ
ਸੁਪਨਿਆਂ ਵਿੱਚ ਵੀ ਦਿਸਦੇ ਰਹਿੰਦੇ, ਰਾਵੀ ਅਤੇ ਝਨਾਵ
ਕਿਸਮਤ ਨੇ ਪ੍ਰਵਾਸੀ ਕੀਤਾ, ਅਸੀਂ ਦਸੀਏ ਕੀ ਜਨਾਬ

ਪ੍ਰਦੇਸਾਂ ਵਿੱਚ ਸਾਡੇ ਆਲ੍ਹਣੇ, ਪਰ ਰੂਹ ਵਸਦੀ ਪੰਜਾਬ,
ਸਾਡੀ ਰੂਹ ਵੱਸਦੀ ਪੰਜਾਬ।

ਰੋਜ਼ ਸ਼ਾਮ ਨੂੰ ਢੱਲ੍ਹਦੇ ਸੂਰਜ , ਧੂਹ ਕਲੇਜੇ ਪੈਂਦੀ,
ਵਰ੍ਹਿਆਂ ਤੋਂ ਵਿਛੜੇ ਸੱਜਣਾਂ ਦੇ, ਦੀਦ ਨੂੰ ਰੂਹ ਤਰਸੇਦੀ
ਜੀ ਕਰਦਾ ਜਾ ਪਹੁੰਚੀ ਏ ਦੇਸ ਵਿੱਚ , ਉੱਡਕੇ ਵਾਂਗ ਉਕਾਬ
ਪ੍ਰਦੇਸਾਂ ਵਿੱਚ ਸਾਡੇ ਆਲ੍ਹਣੇ, ਪਰ ਰੂਹ ਵਸਦੀ ਪੰਜਾਬ
ਸਾਡੀ ਰੂਹ ਵੱਸਦੀ ਪੰਜਾਬ।

Print this post

No comments:

Post a Comment